If you never really fall in love, you can never really miss it.
Carl Sagan

Get All These Posts In Your Email

Enter your email address:

Delivered by Amrit

Saturday, October 3, 2009

ਅਸੀ ਐਨੈ ਵੀ ਨੀ ਮਾੜੇ . .. ... .....



ਅਸੀ ਮੰਨਦੇ ਗਰੀਬ ਤੇਰੀ ਏ ਵੀ ਗੱਲ ਮੰਨੀ,
ਨਹੀਓ ਵੇਖਣ ਨੂੰ ਸੋਹਣੇ ਤੇਰੀ ਏ ਵੀ ਗੱਲ ਮੰਨੀ,
ਤੂੰ ਵੀ ਸਾਡੀ ਇੱਕ ਮੰਨ ਪਿੱਛੇ ਜਾ ਨਾ ਜੱਗ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ......!!
ਸਾਨੂੰ ਉਹਨਾਂ ਚੋਂ ਨਾ ਗਿਣੀ ਜੋ ਨੇ ਦਿਲਾਂ ਦੇ ਵਪਾਰੀ,
ਹਰ ਪਿੰਡ ਹਰ ਸ਼ਹਿਰ ਜਿਹੜੇ ਰੱਖਦੇ ਨੇ ਯਾਰੀ,
ਓ ਨੀ ਕਿਸੇ ਦੇ ਵੀ ਹੁੰਦੇ ਲੱਗਦੇ ਨੇ ਜੋ ਸਭ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ.......!!
ਸਾਨੂੰ ਦਿਲ ਨਾਲ ਦੇਖ ਜੇ ਨੀ ਅੱਖਾਂ ਤੇ ਯਕੀਨ,
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ,
ਚੋਗਾ ਸਾਦਗੀ ਦਾ ਪਾਕੇ ਜੋ ਦਿਲਾਂ ਨੂੰ ਠੱਗਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ.....!!
ਅਸੀ ਉਹਨਾ ਲੋਕਾਂ ਵਿੱਚੋਂ ਜਿਹੜੇ ਰੱਖਦੇ ਜ਼ੁਬਾਨ,
ਤੇਰੇ ਇੱਕ ਹੀ ਇਸ਼ਰੇ ਉੱਤੇ ਦੇ ਦਿਆਂਗੇ ਜਾਨ,
ਅਸੀ ਫੇਰ ਤੈਨੂੰ ਆਖੇ ਸਾਡੇ ਜੇ ਨੀ ਲੱਭਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ


ਅਸੀ ਐਨੈ ਵੀ ਨੀ ਮਾੜੇ . .. ... .....SocialTwist Tell-a-Friend

No comments:

Contact Me

Name

Email *

Message *

Related Posts with Thumbnails