A good marriage is not destroyed by some failures, but a good marriage will be destroyed if we are not willing to deal with our failures and renew our covenant.
Gary Chapman

Get All These Posts In Your Email

Enter your email address:

Delivered by Amrit

Sunday, October 11, 2009

ਸਾਥੀ ਜਨਮ ਜਨਮ ਦੇ ਬਣਦੇ ਸੀ ਜਿਹੜੇ ਸਾਡੇ,

ਹੁਣ ਬੋਲ ਚਾਲ ਤੋਂ ਵੀ ਪੱਲਾ ਛੁਡਾ ਗਏ ਨੇ,


ਅਜ ਸ਼ਾਮ ਵੇਲੇ ਸਾਨੂੰ ਉਹ ਯਾਦ ਗਏ ਨੇ,
ਹੱਸ ਕੇ ਮਿਲੇ ਸੀ ਜਿਹੜੇ ਰੱਜਕੇ ਰੁਲਾ ਗਏ ਨੇ,
ਜਿਹਨਾਂ ਨੇ ਖੁਆਬ ਸਾਨੂੰ ਉਲਫਤ ਦੇ ਸੀ ਦਿਖਾਏ,
ਸੁਪਨੇ ਵੀ ਉਹ ਸਾਥੋਂ ਮੁੱਖੜਾ ਛੁਪਾ ਗਏ ਨੇ,
ਸਾਥੀ ਜਨਮ ਜਨਮ ਦੇ ਬਣਦੇ ਸੀ ਜਿਹੜੇ ਸਾਡੇ,
ਹੁਣ ਬੋਲ ਚਾਲ ਤੋਂ ਵੀ ਪੱਲਾ ਛੁਡਾ ਗਏ ਨੇ,
ਦੀਵਾਨਗੀ ਦਾ ਰੁਤਬਾ ਇਲਜ਼ਾਮ ਵਾਂਗ ਦੇ ਕੇ,
ਦੀਵਾਨਿਆਂ ਨੂੰ ਹੁਣ ਉਹ ਮੁਜਰਿਮ ਬਣਾ ਗਏ ਨੇ,
ਮਜਬੂਰ ਤਾਂ ਨਹੀਂ ਓਹ ਕਰਦੇ ਨੇ ਇੱਕ ਬਹਾਨਾ,
ਰੁਸਵਾਈਆਂ ਦੇ ਡਰ ਤੋਂ ਦਾਮਨ ਬਚਾ ਗਏ ਨੇ,
ਅੱਜ ਵਾ ਪੁਰੇ ਦੀ ਵਿਚੋਂ ਆਈ ਮਹਿਕ ਉਹਨਾਂ ਦੀ,
ਆਏ ਨਾਂ ਹੋਣ ਭਾਵੇਂ ਲਗਦਾ ਉਹ ਗਏ ਨੇ,
ਇਕਰਾਰ ਕਰ ਕੇ ਕਲ ਦਾ ਆਏ ਨਾਂ ਉਮਰ ਸਾਰੀ,
ਵਾਅਦਾ ਹੈ ਚੰਗਾ ਕੀਤਾ ਸੁੱਕਣੇ ਹੀ ਪਾ ਗਏ ਨੇ,
ਮੇਰੀ ਗਜ਼ਲ ਦਿਸਦਾ ਚਿਹਰਾ ਉਹਨਾਂ ਦਾ ਮੈਨੂੰ,
ਰੁਪੋਸ਼ ਹੋ ਕੇ ਵੀ ਉਹ ਜਲਵਾ ਦਿਖਾ ਗਏ ਨੇ


SocialTwist Tell-a-Friend

No comments:

Contact Me

Name

Email *

Message *

Related Posts with Thumbnails